ਇਹ ਖਿਲ੍ਹੌਣਾ ਜਾਂ ਯੰਤਰ ਬੱਚਿਆਂ ਨੂੰ ਬੈਠਣ, ਰੂੜਣ ਤੋਂ ਬਾਅਦ ਸਿੱਧੇ ਖੜ੍ਹੇ ਹੋਣਾ ਤੇ ਫਿਰ ਤੁਰਨਾ ਸਿਖਾਉਣ ਲਈ ਸਹਾਇਤਾ ਕਰਦਾ ਹੈ। ਪਿੰਡ ਦਾ ਤਰਖਾਣ ਇਸ ਨੂੰ ਲੱਕੜ ਤੋਂ ਤਿੰਨ ਜਾਂ ਚਾਰ ਪਹੀਆਂ ਵਾਲਾ ਬਣਾਉਂਦਾ ਹੈ।
ਇਹ ਬੱਚੇ ਨੂੰ ਸਿੱਧਾ ਖੜ੍ਹਾ ਹੋਣ ਤੇ ਫਿਰ ਚਲਣਾ ਸਿੱਖਣ ਵਿੱਚ ਸਹਾਇਤਾ ਕਰਦਾ ਹੈ। ਇਸ ਨਾਲ ਹੱਥਾਂ ਦੀ ਪਕੜ ਮਜ਼ਬੂਤ ਹੁੰਦੀ ਹੈ, ਉੱਚਾ ਉੱਠਣ ਦਾ ਇਰਾਦਾ ਮਜ਼ਬੂਤ ਹੂੰਦਾ ਹੈ। ਮੋਢੇ ਤੇ ਛਾਤੀ ਵਧਣਾ ਸ਼ੂਰੁ ਕਰਦੇ ਹਨ। ਸ਼ੂਰੁ ਸ਼ੂਰੁ ਵਿੱਚ ਪਰਿਵਾਰ ਦੇ ਲੋਕ ਤੇ ਬਜ਼ੁਰਗ ਇਸ ਦਾ ਆਨੰਦ ਭੀ ਲੈਂਦੇ ਹਨ।