Let us discuss
ਛੁਪਿਆ ਭੇਦ (Hidden Secret)
ਵੱਧਦੀ ਉਮਰ ਨਾਲ ਵਾਲਾਂ ਦਾ ਸਫੇਦ ਹੋਣਾ ਸੁਭਾਵਿਕ ਹੀ ਹੈ। ਜੇਕਰ ਪਿਤਾ ਵਾਲਾਂ ਨੂੰ ਕਾਲੇ ਕਰੇ ਤਾਂ ਪੁੱਤਾਂ ਤੇ ਅਤੇ ਮਾਂ ਵਾਲ ਕਾਲੇ ਕਰੇ ਤਾਂ ਧੀਆਂ ਤੇ ਜਵਾਨੀ ਵਿੱਚ ਵੀ ਚਮਕ ਨਹੀਂ ਆਉਂਦੀ। ਧੀ-ਪੁੱਤ ਦੇ ਰਿਸ਼ਤੇ ਕਰਨ ਵਿੱਚ ਵੀ ਰੁਕਾਵਟ ਆਉਂਦੀ ਹੈ। ਵੇਖਣ ਵਾਲੇ ਨੂੰ ਕਹਾਣੀ ਉਲਟ ਲੱਗਦੀ ਹੈ।
ਸੱਚੀ ਘਟਨਾ ਹੈ। ਦੁਕਾਨਦਾਰ ਦੇ ਵਾਲ ਕੁੱਦਰਤੀ ਹੀ ਕਾਲੇ ਤੇ ਚਮਕੀਲੇ ਸਨ। ਰੰਗ ਵੀ ਸਾਫ਼ ਲਾਲੀ ਭਾ ਵਾਲਾ ਸੀ। ਦੋ ਨਵੇਂ ਵਿਅਕਤੀਆਂ (ਰਿਸ਼ਤਾ ਕਰਣ ਵਾਲੇ ਸਨ) ਨੇ ਆ ਕੇ ਕਿਹਾ ਕਾਕਾ ਪਿਤਾ ਜੀ ਕਿੱਥੇ ਹਨ। ਇਸੇ ਸਮੇਂ ਮੁੰਡਾ ਚਾਹ ਲੈ ਕੇ ਆ ਗਿਆ। ਮੁੰਡਾ ਜਵਾਨ ਤਾਂ ਸੀ ਪਰ ਚੇਹਰੇ ਤੇ ਰੌਣਕ ਪਿਤਾ ਵਰਗੀ ਨਹੀਂ ਸੀ। ਦੁਕਾਨਦਾਰ ਨੇ ਕਿਹਾ ਇੱਹ ਆਪਣਾ ਕਾਕਾ ਹੈ। ਮੈਂ ਇਸ ਦਾ ਪਿਤਾ ਹਾਂ। ਵਿਅਕਤੀ ਅਚੰਭੇ ਵਿੱਚ ਸਨ।
ਕਰਣਾ ਅਤੇ ਮੱਨਣਾ ਜ਼ਰੂਰੀ ਨਹੀਂ ਜੀ। ਸੋਚ ਤੇ ਤਜ਼ਰਬੇ ਤਾਂ ਆਪੋ ਆਪਣੇ ਹੁੰਦੇ ਹਨ। ਸਮਾਂ ਬਦਲ ਜਾਂਦਾ ਹੈ ਸਮਾਂ, ਲੰਘ ਵੀ ਜਾਂਦਾ ਹੈ।