ਪੁਰਾਣੀ ਸਮੇਂ ਦੀ ਗੱਲ ਹੈ, ਲੱਗਭੱਗ 1977-78 ਨੇੜੇ ਦੀ । ਦੁਪਿਹਰ ਦਾ ਵੇਲਾ ਸੀ । ਪਿੱਪਲ ਥੱਲੇ ਬੈਠੇ ਚੌਧਰੀ ਨੂੰ ਇੱਕ ਜ਼ਿਮੀਦਾਰ ਨੇ ਆ ਕੇ ਕਿਹਾ, ਬਾਈ ਜੀ, ਨਵੇਂ ਰਿਸ਼ਤੇਦਾਰ ਮੰਗਣੀ ਤੇ ਹੀ ਯੇਜਦੀ ਮੋਟਰਸਾਈਕਲ ਮੰਗਦੇ ਹਨ ।
ਕੋਈ ਗੱਲ ਨਹੀਂ ਤੂੰ ਦੇ ਆ, ਬਾਈ ਨੇ ਊੱਤਰ ਵਿੱਚ ਕਿਹਾ। ਜੇ ਯੇਜਦੀ ਤੇ ਸਵਾਰ ਹੋ ਕੇ ਮੁੰਡਾ ਬਚ ਗਿਆ ਤਾਂ ਕੁੜੀ ਵਿਆਹ ਦੇਈਂ, ਨਹੀਂ ਤੇਰੀ ਕੁੜੀ ਤਾਂ ਬਚ ਜਾਊ ਤੇਰਾ ਤਾਂ ਯੇਜਦੀ ਹੀ ਜਾਊ।
ਯੇਜਦੀ ਮੋਟਰਸਾਈਕਲ ਦੀ ਉਨ੍ਹਾਂ ਦਿਨਾਂ ਵਿੱਚ ਸੁਣੀਦਾ ਸੀ ਕਿ ਹੈਂਡਲ ਦੀ ਕਟਾਈ ਬੜੀ ਘੱਟ ਹੈ । ਜਿਸ ਕਾਰਣ ਘਟਣਾਵਾਂ ਹੋ ਜਾਂਦੀਆਂ ਸਨ ।
ਲਗਦਾ ਹੈ ਕਿ ਚੌਧਰੀ ਡੂੰਗੀ ਸੋਚ ਦਾ ਮਾਲਕ ਸੀ ।
ਲੱਭੋ ਅੱਜ ਵੀ ਕਿਤੇ ਹੋ ਸਕਦੇ ਹਨ, ਸੀਨੀਅਰ ਸੀਟੀਜ਼ਨ ਵਿੱਚ ਕੋਈ ਦੂਰਦਰਸ਼ੀ।