ਦਾਜ- ਕੰਨਿਆ ਰਾਹੀਂ ਬਚਪਨ ਤੋਂ ਤਿਆਰ ਕੀਤਾ ਗਿਆ ਸਮਾਨ (ਸਲਾਈ, ਕਢਾਈ ਆਦਿ) ਅਤੇ ਬਚਪਨ ਤੋਂ ਤਿਆਰ ਕੀਤੀਆਂ ਕਲਾ ਕ੍ਰਿਤੀਆਂ ਜਾਂ ਉਸਦੇ ਹੱਥਾਂ ਦੇ ਹੁਨਰ ਨੂੰ ਆਖਦੇ ਸਨ। ਇਸਨੂੰ ਸਰੀਕੇ ਵਿੱਚ ਖਲਾਰ ਕੇ ਵਿਖਾਇਆ ਵੀ ਜਾਂਦਾ ਸੀ।
ਦਹੇਜ (Dowry)- ਇਸ ਵਿੱਚ ਪਿਤਾ ਦੀ ਜੇਬ ਦੀ ਪਹੁੰਚ ਹੁੰਦੀ ਸੀ। ਜਿਸ ਵਿੱਚ ਪੰਲਗ, ਘੜੀ, ਸਾਈਕਲ, ਗਹਿਣੇ, ਪੇਟੀ, ਕੁ਼ੱਝ ਬਿਸਤਰ ਅਤੇ ਪਹੁੰਚ ਅਨੁਸਾਰ ਕੁਰਸੀ ਮੇਜ਼ ਆਦਿ ਹੁੰਦੇ ਸਨ। ਜੋ ਅਜੋਕੇ ਯੁੱਗ ਵਿੱਚ ਵਧਕੇ ਬਜ਼ਾਰ ਦੇ ਸਮਾਨ ਦੀ (ਕਾਰ, ਫ਼ਰਿਜ, ਟੈਲੀਵਿਜ਼ਨ, ਵਾਯੂਅਨੁਕੂਲਨ, ਕੀਮਤੀ ਲੱਕੜ ਦਾ ਸਮਾਨ ਅਤੇ ਹੋਰ ਬਜ਼ਾਰ ਵਿੱਚ ਮਿਲਦਾ ਸਮਾਨ ਸਾਰਾ ਹੀ) ਸੀਮਾ ਪਾਰ ਕਰ ਚੁੱਕਾ ਹੈ।