ਅਬ ਕਿਉਂ ਸਾਜਨ ਚਿਰ ਲਾਇਓ ਰੇ।ਟੇਕ।
ਐਸੀ ਮਨ ਮੇਂ ਆਈ ਕਾ, ਦੁੱਖ ਸੁੱਖ ਸਭ ਵੰਜਾਇਓ ਰੇ।
ਹਾਰ ਸਿੰਗਾਰ ਕੋ ਆਗ ਲਗਾਊਂ, ਘਟ ਪਰ ਢਾਂਡ ਮਚਾਇਓ ਰੇ।
ਸੁਣ ਕੇ ਗਿਆਨ ਕੀ ਐਸੀ ਬਾਤਾਂ, ਨਾਮ ਨਿਸ਼ਾਨ ਸਭੀ ਅਣਘਾਤਾਂ।
ਕੋਇਲ ਵਾਂਗੂੰ ਕੂਕਾਂ ਆਤਾਂ, ਤੈਂ ਅਜੇ ਵੀ ਤਰਸ ਨਾ ਆਇਓ ਰੇ।
ਮੁੱਲਾਂ ਇਸ਼ਕ ਨੇ ਬਾਂਗ ਦਿਵਾਈ, ਉਠ ਦੌੜਨ ਗੱਲ ਵਾਜਬ ਆਈ,
ਕਰ ਕਰ ਸੱਜਦੇ ਘਰ ਵਲ ਧਾਈ, ਮੱਥੇ ਮਹਿਰਾਬ ਟਿਕਾਇਓ ਰੇ।
ਪ੍ਰੇਮ ਨਗਰ ਦੇ ਉਲਟੇ ਚਾਲੇ, ਖੂਨੀ ਨੈਣ ਹੋਏ ਖੁਸ਼ਹਾਲੇ,
ਆਪੇ ਆਪ ਫਸੇ ਵਿਚ ਜਾਲੇ, ਫਸ ਫਸ ਆਪ ਕੁਹਾਇਓ ਰੇ।
ਬੁਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ, ਸੋਹਣੀ ਬਣ ਤਣ ਸਭ ਕੋਈ ਆਈ,
ਵੇਖ ਕੇ ਸ਼ਾਹ ਅਨਾਇਤ ਸਾਈ, ਜੀਅ ਮੇਰਾ ਭਰ ਆਇਓ ਰੇ।