ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਦ ਸੱਜਣ ਦੇ ਪਾਏ ।ਟੇਕ।
ਕਾਂ ਲਗੜਾਂ ਨਫ ਮਾਰਨ ਲੱਗੇ, ਚਿੜੀਆਂ ਜੁੱਰ ਢਾਏ।
ਘੋੜੇ ਚੁਗਣ ਅਰੂੜੀਆਂ ਤੇ, ਗੱਦੋਂ ਖਵੇਦ ਪਵਾਏ।
ਆਪਣਿਆਂ ਵਿਚ ਉਲਫਤ ਨਾਹੀਂ. ਕਿਆ ਚਾਚੇ ਕਿਆ ਤਾਏ।
ਪਿਉ ਪੁੱਤਰਾਂ ਇਤ਼ਫਾਕ ਨਾ ਲਾਈ, ਧੀਆਂ ਨਾਲ ਨਾ ਮਾਏ।
ਸੱਚਿਆਂ ਨਫ਼ ਪਏ ਮਿਲਦੇ ਧੱਕੇ, ਝੂਠੇ ਕੋਲ ਬਹਾਏ।
ਅਗਲੇ ਹੋ ਕੰਗਾਲ ਬੈਠੇ. ਪਿਛਲਿਆਂ ਫ਼ਰਸ਼ ਵਿਛਾਏ।
ਭੂਰੀਆਂ ਵਾਲੇ ਰਾਜੇ ਕੀਤੇ, ਰਾਜਿਆਂ ਭੀਖ ਮੰਗਾਏ।
ਬੁਲ੍ਹਿਆ ਹੁਕਮ ਹਜੂਰੋਂ ਆਇਆਂ, ਤਿਸ ਨੂੰ ਕੌਣ ਹਟਾਏ।
ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਦ ਸੱਜਣ ਦੇ ਪਾਏ।