ਹਾਜੀ ਲੋਕ ਮੱਕੇ ਨੂੰ ਜਾਂਦੇ
ਮੇਰਾ ਰਾਂਝਾ ਮਾਹੀ ਮੱਕਾ।
ਨੀ ਮੈਂ ਕਮਲੀ ਆਂ।
ਮੈਂ ਤੇ ਮੰਗ ਰਾਂਝੇ ਦੀ ਹੋਈ
ਮੇਰਾ ਬਾਬੁਲ ਕਰਦਾ ਧੱਕਾ।
ਨੀ ਮੈਂ ਕਮਲੀ ਆਂ।
ਵਿੱਚੇ ਹਾਜੀ ਵਿੱਚੇ ਗਾਜੀ
ਵਿੱਚੇ ਚੋਰ ਉਚੱਕਾ।
ਨੀ ਮੈਂ ਕਮਲੀ ਆਂ।
ਹਾਜੀ ਲੋਕ ਮੱਕੇ ਨੂੰ ਜਾਂਦੇ
ਮੇਰੇ ਘਰ ਵਿੱਚ ਨੌ ਸ਼ਹੁ ਮੱਕਾ
ਨੀ ਮੈਂ ਕਮਲੀ ਆਂ।
ਹਾਜੀ ਲੋਕ ਮੱਕੇ ਨੂੰ ਜਾਂਦੇ
ਅਸਾਂ ਜਾਣਾ ਤਖਤ ਹਜਾਰੇ
ਨੀ ਮੈਂ ਕਮਲੀ ਆਂ।
ਜਿਤ ਵਲ ਯਾਰ ਉਤੇ ਵਲ ਕਾਅਬਾ
ਭਾਵੇਂ ਫੋਲ ਕਿਤਾਬਾਂ ਚਾਰੇ
ਨੀ ਮੈਂ ਕਮਲੀ ਆਂ।