Punjabi Poem
ਅੱਜ ਫਿਰ ਕੁਝ ਨਜ਼ਦੀਕ ਜਿਹਾ ਜਾਪ ਰਿਹਾ ਹੈ
ਮੇਰਾ ਚੰਨ
ਸ਼ਾਇਦ ਕੁਝ ਕਹਿਣਾ ਚਾਹੁੰਦਾ ਹੈ
ਜਾਂ ਆਗਾਹ ਕਰਨਾ ਚਾਹੁੰਦਾ ਹੈ
ਕਿਸੇ ਗੁਪਤ ਸਾਜ਼ਿਸ਼ ਤੋਂ?
ਤਾਰਿਆਂ ਤੋਂ ਵੀ ਕੁਝ ਵੱਖਰਾ ਜਿਹਾ
ਇਕੱਲਾ ਹੀ
ਬੱਦਲਾਂ ’ਚ ਲੁਕਦਾ ਜਿਹਾ
ਸ਼ਾਇਦ ਕੋਈ ਇਸ਼ਾਰਾ ਕਰ ਰਿਹਾ ਹੈ
ਕਦੀ ਲੱਗਦਾ ਹੈ ਤਾਰਿਆਂ ਵਿਰੋਧ ਕੀਤਾ ਹੈ
ਮੇਰੇ ਚੰਨ ਦਾ
ਦੁੱਖੜਾ ਫੋਲਣਾ ਚਾਹੁੰਦਾ ਹੈ
ਆਪਣੀ ਹਾਰ ਦਾ
ਘੱਟ ਹੋਈ ਜਾਪਦੀ ਚਾਨਣੀ ਦਾ
ਮੈਂ ਨੇੜੇ ਹੋ ਕੇ ਵੀ ਸੁਣਾਣਿਆ ਹੈ
ਕੁਝ ਸੁਣਾਈ ਨਹੀਂ ਦੇ ਰਿਹਾ
ਸ਼ਾਇਦ ਵਿਰੋਧੀਆਂ ਉਸਦੀ ਜ਼ੁਬਾਨ ਕੱਟ ਦਿੱਤੀ ਹੈ
ਜਾਂ ਕਿਸੇ ਹੋਰ ਧਰਤੀ ਦਾ ਲਾਲਚ
’ਤੇ ਹੁਣ ਤਾਰਿਆਂ ਘੇਰ ਰੱਖਿਆ ਹੈ
’ਤੇ ਕੁਝ ਉਜਲਾ-ਉਜਲਾ ਜਾਪਦਾ ਹੈ
ਕਿਸੇ ਦਾ ਚੰਨ