ਕੋਡਾ ਹੋਜਾ, ਕੰਨ ਫੜ੍ਹ ਲੈ ਜਾਂ ਮੁਰਗਾ ਬਣ ਜਾ ਆਦਿ ਬੋਲੀ ਦੇ ਵਾਕ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਮੁੰਡਿਆਂ ਕਾਬੂ ਕਰਨ ਲਈ ਵਰਤੋਂ ਕਰਦੇ ਹਨ।
ਸੋਚੋ ਕਿ ਇਹ ਦੰਡ ਹੈ ਜਾਂ ਕਸਰਤ
ਇਹ ਕ੍ਰਿਆ ਇੱਕ ਮੰਦਬੁੱਧੀ ਜਾਂ ਘੱਟ ਯਾਦ ਸ਼ਕਤੀ ਦੇ ਬਚਿੱਆਂ ਲਈ ਤਾਂ ਯੋਗਕ੍ਰਿਆ ਹੋ ਸਕਦੀ ਹੈ। ਜੋ ਕਿ ਅਰਧ ਸ਼ੀਰਸ਼ ਆਸਣ ਦੀ ਤਰ੍ਹਾਂ ਹੈ।
ਪਰ ਸਮਾਂ ਬੀਤ ਜਾਣ ਨਾਲ ਇਹ ਬਚਿੱਆਂ ਨੂੰ ਕਾਬੂ ਕਰਣ ਲਈ ਵਰਤੀ ਜਾਣ ਲਗੀ। ਕਿਉਂਕਿ ਅਧਿਆਪਕ ਤੋਂ ਦਫ਼ਤਰੀ ਜਾਂ ਕਾਗਜ਼ੀ ਕੰਮ ਲਿਆ ਜਾਣ ਲਗਾ।
ਹੋਰ ਸਮਾਂ ਬੀਤ ਜਾਣ ਨਾਲ ਇਹ ਆਲਸ ਦਾ ਰੂਪ ਧਾਰਣ ਕਰ ਗਈ। ਬੱਚਿਓ ਕੰਨ ਫੜ ਲਓ ਤੇ ਆਪ ਗੱਲਾਂ ਕਰਨ ਲਗ ਪਏ।
ਸੋਚੋ ਕਿਤੇ ਸਮੇਂ ਨਾਲ ਸ਼ਬਦਾਂ ਤੇ ਵਾਕਾਂ ਦੇ ਅਰਥ ਤਾਂ ਨਹੀਂ ਬਦਲ ਗਏ।