This is a poem I wrote while traveling from my home-town to Delhi and typed it on my mobile phone. Had been thinking about this poem in Punjabi for a couple of days–it is basically addressing the issue of synthetically ripened fruits and the damage to Mother nature in the pesent time when the fruits are not available. I remember our childhood when the fruits were aplenty and available according to the weather only.
I hope through my poem, I am able to send the message of saving the nature and conserving our environment through whatever little efforts we could put in. It is heartening to see tha children are made aware of the value of the envionment and preservation of nature.
ਮੈਂ ਕਰਮਾਂ ਦੇ ਫਲ ਤਿਆਗ ਦਿੱਤੇ
ਪਰ ਰੁੱਖਾਂ ਦੇ ਫਲ ਛੱਡੇ ਨੀ ਜਾਣੇ
ਜਿਨ੍ਹਾ ਨੂੰ ਚੂਪ ਕੇ, ਚੱਟ ਕੇ ਜਾਂ ਚੱਬ ਕੇ
ਜਾਂ ਕਣਕ ਦੀ ਢੋਲੀ ਵਿੱਚ ਮਹੀਨਾ ਦੱਬ ਕੇ
ਮੈਂ ਮੌਸਮ ਪਰਿਵਰਤਨ ਦਾ ਆਭਾਸ ਲੈਂਦਾ ਸੀ।
ਜਿਨ੍ਹਾ ਨੂੰ ਤੋੜਣ ਲਈ
ਇੱਟ ਕੀ, ਗੁਲੇਲ ਕੀ
ਲੰਬੀ ਢਾਂਗੀ ਦਾ ਤਾਂ ਮੇਲ ਕੀ,
ਮੈਂ ਮਧੂ ਮੱਖੀਆਂ ਦਾ ਆਖੇਟ ਬਣਿਆ
ਡੰਗਦੀਆਂ ਭਰਿੰਡਾਂ ਸਾਹਮਣੇ ਸੀਨਾ ਤਣਿਆ।
ਮੈਂ ਸ਼ੀਤ-ਭੰਡਾਰ ਦੇ ਦਸੰਬਰ ਵਿੱਚ ਅੰਬ ਨੀ ਖਾਣੇ
ਕਾਰਬਾਈਡ ਨਾਲ ਪੀਲੇ ਕੀਤੇ ਬੰਬ ਨੀ ਖਾਣੇ।
ਮੈਨੂੰ ਓਹੀ ਅੰਗੂਰਾਂ ਵਾਲੇ ਬਾਗ ਦੇ ਦਿਓ
ਕਰਮਾਂ ਦਾ ਨੀ,
ਰੁੱਖਾਂ ਵਾਲੇ ਫਲਾਂ ਦਾ ਸੁਆਦ ਦੇ ਦਿਓ।