This is a poem I wrote a couple of years back while reminiscing about the village life that I enjoyed during my childhood and also how the time has changed over the years. Indeed, the simple yet meaningful ways of the village life are something that you can’t find in metro cities.
I remember when I shared this write-up with my friends over Facebook, they liked it a lot. I hope somebody using it for their school project or similar tasks will find this useful.
ਜਦੋਂ ਮੀਂਹ ਪੈਂਦਾ ‘ਤੇ ਛੱਪੜਾਂ ਵਿੱਚ ਡੱਡੂ ਬੋਲਣ ਲੱਗ ਜਾਂਦੇ,
ਡੁੱਲਦੀਆਂ ਨਾਲੀਆਂ ਵਿੱਚ ਨੌਕਾ ਚਲਾਉਣ ਦਾ ਸ੍ਵਾਦ ਹੀ ਕੁੱਝ ਹੋਰ ਸੀ।
ਪਿੰਡ ਦੇ ਭੰਡਾਰੇ ਦੀਆਂ ਆਲੂ ਪੂਰੀਆਂ ਦਾ ਸ੍ਵਾਦ ਹੀ ਕੁੱਝ ਹੋਰ ਸੀ।
ਵਰਖਾ ਲਿਆਉਣ ਵਾਸਤੇ ਕੀਤੇ ਗਏ ਜੱਗਾਂ ਲਈ ਕੱਡੇ ਪੀਲੇ ਚੌਲਾਂ ਦਾ ਸ੍ਵਾਦ ਹੀ ਕੁੱਝ ਹੋਰ ਸੀ।
ਚੇਤ ਦੀ ਅੱਠਿਓਂ ਨੂੰ ਮਾਂ ਦੇ ਬਣਾਏ ਹੋਏ ਕੜਾਹ ਦਾ ਸ੍ਵਾਦ ਹੀ ਕੁੱਝ ਹੋਰ ਸੀ।
ਸ੍ਵਾਦ ਹੁੰਦੀ ਸੀ ਖੇਤਾਂ ਵਿੱਚੋਂ ਤੋੜ ਕੇ ਖਾਦੀ ਹਰ ਇੱਕ ਮੂਲੀ ‘ਤੇ ਗਾਜਰ।
ਗਰਮੀਆਂ ਵਿੱਚ ਮੋਟਰ ਉੱਤੇ ਨਹਾ ਕੇ ਅੰਗੂਰ ਖਾਣ ਦਾ ਸ੍ਵਾਦ ਹੀ ਕੁੱਝ ਹੋਰ ਸੀ।
ਲੋਕੀ ਉਈਂ ਕਹਿੰਦੇ ਨੇ ਨਵਾਂ ਰੇਸਤਾਰਾਂ ਖੁੱਲਿਆ ਹੈ, ਓਥੇ ਚੱਲੀਏ।
ਮੈਂ ਕਹਿੰਦਾ ਹਾਂ, ਆਜੋ ਪਿੰਡ ਚੱਲੀਏ…