ਊਠ ਅੜਾਂਦੇ ਹੀ ਲੱਦੀਦੇ ਨੇ।
ਇੱਕ ਅਨਾਰ ਸੋ ਬਿਮਾਰ।
ਸੌ ਹੱਥ ਰੱਸਾ ਸਿਰ ਤੇ ਗੰਢ।
ਹੱਥਾਂ ਬਾਝ ਕਰਾਇਆਂ ਵੈਰੀ ਮਿੱਤ ਨਾ ਹੋਵੇ।
ਯਾਰੀਆਂ ਊਠਾਂ ਵਾਲਿਆਂ ਨਾਲ ਤੇ ਬੂਹੇ ਰੱਖਣੇ ਛੋਟੇ।
ਮਾਂ ਫਿਰੇ ਫੋਸੀ-ਫੋਸੀ, ਪੁ੍ੱਤ ਗਹਾਰੇ ਵੰਡੇ।
ਉੱਜੜੇ ਬਾਗਾਂ ਦੇ ਗਾਲੜ ਪਟਵਾਰੀ।
ਆਪਣਾ ਨੀਂਗਰ ਪਰਾਇਆ ਢੀਂਗਰ।
ਛਿੱਤਰ ਨਾਲ ਘੁੱਗੀ ਕੁੱਟਣੀ।
ਸਰਫਾ ਕਰਕੇ ਸੁੱਤੀ, ਆਟਾ ਖਾ ਗੀ ਕੁੱਤੀ।