ਮੰਗਣੀ (Engagement):- (ਕੱਚੇ ਧਾਗੇ ਵਾਂਗ ਜਾਂ ਪੱਕਾ ਵਚਨ)- ਮੁੰਡੇ ਕੁੜੀ ਦੇ ਨੈਣ ਨਕਸ਼ਾ ਤੋਂ ਜਾਂ ਘਰ ਬਾਰ ਦੇਖ ਕੇ ਜਾਂ ਫਿਰ ਮਾਂ-ਬਾਪ ਦੇ ਪਰਿਵਾਰਕ ਸਬੰਧਾ ਕਾਰਣ ਬਚਪਣ ਵਿੱਚ ਹੀ ਹਾਂ ਕਰ ਦਿੱਤੀ ਜਾਂਦੀ ਸੀ।
ਵਿਆਹ (Marriage):- ਦਸ ਬਾਰਾਂ ਸਾਲ ਦੇ ਹੋਏ ਤਾਂ ਫੇਰੇ ਕਰਾ ਲਏ ਜਾਂਦੇ ਸਨ। ਮੁੰਡਾ ਕੁੜੀ ਰਹਿੰਦੇ ਆਪਣੇ ਮਾਪਿਆਂ ਕੋਲ ਹੀ ਸੀ।
ਮਕਲਾਵਾ (Wedding):- ਚੌਦਾਂ-ਅਠਾਂਰਾ ਦਾ ਹੋਏ ਤਾਂ ਮਕਲਾਵਾ ਲੈ ਆਂਉਦੇ ਸਨ। ਹੁਣ ਕੁੜੀ ਸਸੁਰਾਲ ਘਰ ਆ ਜਾਂਦੀ ਸੀ ਤੇ ਨਵਾਂ ਪਰਿਵਾਰਕ ਜੀਵਨ ਸ਼ੁਰੂ ਹੋ ਜਾਂਦਾ।