ਮਾਨਸਿਕਤਾ-(Mental State)
Punjabi Poem
ਤੂੰ ਜਦ ਵੀ ਖ਼ੁਦ ਨੂੰ ਫ਼ੋਲੇਂਗੀ
ਬੱਸ ਮੈਂ ਹੀ ਚੇਤੇ ਆਵਾਂਗਾ
ਜਦ ਵੀ ਸ਼ੀਸ਼ਾ ਵੇਖੇਂਗੀ
ਬੱਸ ਮੈਂ ਹੀ ਨਜ਼ਰੀਂ ਆਵਾਂਗਾ
ਤੂੰ ਜਦ ਪਰਤ ਕੇ ਭਾਲੇਂਗੀ
ਮੈਂ ਕਿਧਰੇ ਗੁੰਮ ਹੋ ਜਾਵਾਂਗਾ
ਜਦ ਵੀ ਕਲਮ ਚੁੱਕੇਂਗੀ
ਮੇਰਾ ਖੂਨ ਡੁੱਲ-ਡੁੱਲ ਜਾਵੇਗਾ
ਤੂੰ ਮੁੜ ਮੇਰੇ ਕੋਲ ਆਵੇਂਗੀ
ਮੈਨੂੰ ਮੋਇਆ ਵੇਖ ਘਬਰਾਵੇਂਗੀ
ਤੂੰ ਇੱਕ ਗਲਤੀ ਪਛਤਾਵੇਂਗੀ
ਮੈਂ ਸਭ ਛੱਡ ਚਲਾ ਜਾਵਾਂਗਾ
ਕਾਗ਼ਜ਼ ਦੇ ਕੁਝ ਪੰਨੇ ਭਾਲੀਂ
ਕੁਝ ਸੁਰਖ ਹਰਫ਼ ਮਿਲਣਗੇ (ਉਸ ’ਤੇ)
ਲਹੂ ਮੇਰਾ ਸ਼ਾਇਦ ਲਿਖ ਜਾਵੇ
ਮੇਰੇ ਦਿਲ ਦੀ ਗੱਲ ਕਹਿ ਜਾਵੇ
ਮੇਰੇ ਜਿਉਣ ਦਾ ਮਕਸਦ ਮੁੱਕ ਜਾਵੇ
ਇੱਕ ਹੋਰ ਆਸ਼ਿਕ ਮਰ ਜਾਵੇ
ਬੱਸ ਰੱਖੀਂ ਤੂੰ ਇੱਕ ਗੱਲ ਚੇਤੇ
ਮੈਂ ਮੋਇਆ ਮੁੜ ਨਾ ਆਵਾਂਗਾ
ਤੂੰ ਇੱਕ ਗਲਤੀ ਪਛਤਾਵੇਂਗੀ
ਮੈਂ ਸਭ ਛੱਡ ਚਲਾ ਜਾਵਾਂਗਾ…
